JALANDHAR WEATHER

ਲੰਡਾ ਅਤੇ ਯਾਦਾ ਦੇ 6 ਪਰਿਵਾਰਕ ਮੈਂਬਰ ਗਿ੍ਫ਼ਤਾਰ- ਪੁਲਿਸ ਕਮਿਸ਼ਨਰ

ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ) - ਮਾਡਲ ਟਾਊਨ ਦੇ ਵਪਾਰੀ ਤੋਂ ਫਿਰੌਤੀ ਮੰਗਣ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦਾ ਦੇ 6 ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਥਾਣਾ ਡਵੀਜ਼ਨ ਨੰਬਰ 6 ’ਚ ਦਰਜ ਮੁਕੱਦਮੇ ਤਹਿਤ ਮਾਮਲੇ ਦੀ ਜਾਂਚ ਕੀਤੀ ਗਈ, ਤਾਂ ਪਾਇਆ ਗਿਆ ਕਿ ਫਿਰੌਤੀ ਮੰਗਣ ਵਾਲੇ ਮੁਲਜ਼ਮ ਵਿਦੇਸ਼ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜ ਰਹੇ ਸਨ, ਜਿਸ ਕਰਕੇ ਉਨ੍ਹ੍ਹਾਂ ਦੀ ਭੂਮਿਕਾ ਪਤਾ ਲੱਗਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਲੰਡਾ ਦੀ ਮਾਂ, ਭੈਣ ਅਤੇ ਪੁਲਿਸ ਵਿਭਾਗ ’ਚ ਕਲਰਕ ਉਸ ਦੇ ਜੀਜੇ ਦੇ ਨਾਲ-ਨਾਲ ਯਾਦਾ ਦੀ ਮਾਂ-ਪਿਓ ਅਤੇ ਭੈਣ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਵਿਦੇਸ਼ ’ਚ ਬੈਠਾ ਕੋਈ ਵੀ ਗੈਂਗਸਟਰ ਕਿਸੇ ਤੋਂ ਫਿਰੌਤੀ ਦੀ ਮੰਗ ਕਰਦਾ ਜਾਂ ਧਮਕਾਉਂਦਾ ਹੈ, ਤਾਂ ਉਸ ਨਾਲ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ’ਚ ਅਮਨ-ਸ਼ਾਂਤੀ ਕਾਇਮ ਰੱਖੀ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ