ਨੌਜਵਾਨ ਦੀ ਛੱਪੜ ’ਚੋਂ ਮਿਲੀ ਲਾਸ਼

ਬਾਲਿਆਂਵਾਲੀ, 17 ਜੁਲਾਈ (ਕੁਲਦੀਪ ਮਤਵਾਲਾ)- ਸ਼ਿਵ ਮੰਦਰ ਬਾਲਿਆਂਵਾਲੀ ਦੇ ਨਾਲ ਲੱਗਦੇ ਛੱਪੜ ’ਚੋਂ ਨੌਜਵਾਨ ਜੀਵਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਬਾਲਿਆਂਵਾਲੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਬਲਤੇਜ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਫਿਲਹਾਲ ਇਹ ਜਾਪਦਾ ਹੈ ਕਿ ਮ੍ਰਿਤਕ ਨੇ ਸ਼ਰਾਬ ਪੀਤੀ ਹੋਵੋਗੀ ਅਤੇ ਨਸ਼ੇ ’ਚ ਉਹ ਛੱਪੜ ਵਿਚ ਡਿੱਗ ਗਿਆ ਹੋਵੇਗਾ, ਫਿਰ ਵੀ ਪੁਲਿਸ ਕਈ ਪਹਿਲੂਆਂ ’ਤੇ ਇਸ ਬਾਰੇ ਪੜਤਾਲ ਕਰ ਰਹੀ ਹੈ।