JALANDHAR WEATHER

ਅਸਾਮ: ਮੁੱਠਭੇੜ ਵਿਚ ਤਿੰਨ ਅੱਤਵਾਦੀ ਹਲਾਕ, ਪੁਲਿਸ ਮੁਲਾਜ਼ਮ ਜ਼ਖ਼ਮੀ

ਸਿਲਚਰ (ਅਸਾਮ), 17 ਜੁਲਾਈ- ਅਸਾਮ ਦੇ ਕਛਰ ਜ਼ਿਲ੍ਹੇ ਵਿਚ ਹੋਏ ਇਕ ਭਿਆਨਕ ਮੁਕਾਬਲੇ ਵਿਚ ਘੱਟੋ-ਘੱਟ ਤਿੰਨ ਸ਼ੱਕੀ ਅੱਤਵਾਦੀ ਮਾਰੇ ਗਏ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੰਗਲਵਾਰ ਰਾਤ ਨੂੰ ਪੂਰਬੀ ਢੋਲਈ ਗੰਗਾਨਗਰ ਤੋਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੇ ਸੰਬੰਧ ਅਜੇ ਜਨਤਕ ਨਹੀਂ ਕੀਤੇ ਗਏ ਹਨ। ਪੁਲਿਸ ਨੇ ਉਸ ਆਟੋਰਿਕਸ਼ਾ ’ਚੋਂ ਇਕ ਏ.ਕੇ.-47 ਰਾਈਫਲ, ਇਕ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ, ਜਿਸ ਵਿਚ ਉਹ ਸਫ਼ਰ ਕਰ ਰਹੇ ਸਨ। ਪੁਲਿਸ ਦੀ ਇਕ ਟੀਮ ਤਿੰਨਾਂ ਨੂੰ ਦੂਜੇ ਬਾਗੀਆਂ ਦੀ ਭਾਲ ਵਿਚ ਅੱਜ ਸਵੇਰੇ ਭਾਬਨ ਹਿੱਲਜ਼ ਇਲਾਕੇ ਵਿਚ ਲੈ ਗਈ। ਉਸ ਸਮੇਂ ਇਹ ਮੁਕਾਬਲਾ ਹੋਇਆ ਅਤੇ ਇਕ ਘੰਟੇ ਤੋਂ ਵੱਧ ਚੱਲੀ ਗੋਲੀਬਾਰੀ ਵਿਚ ਤਿੰਨ ਅਤਿਵਾਦੀ ਮਾਰੇ ਗਏ, ਜਦਕਿ ਤਿੰਨ ਪੁਲਿਸ ਮੁਲਾਜ਼ਮ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ