JALANDHAR WEATHER

ਜਾਪਾਨ ਦੇ ਵਫ਼ਦ ਨੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਗਾਂਧੀਨਗਰ, 17 ਜੁਲਾਈ- ਜਾਪਾਨ ਦੇ ਸ਼ਿਜ਼ੂਓਕਾ ਪ੍ਰੀਫੈਕਚਰ ਦੇ 18 ਮੈਂਬਰਾਂ ਦੇ ਇਕ ਵਫ਼ਦ ਨੇ ਅੱਜ ਗਾਂਧੀਨਗਰ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਵਫ਼ਦ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ-ਜਾਪਾਨ ਸੰਬੰਧ ਇਕ ਭਰੋਸੇਮੰਦ ਮਿੱਤਰ ਵਜੋਂ ਅੱਗੇ ਵਧੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਗੁਜਰਾਤ ਇਨ੍ਹਾਂ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ‘ਮੇਡ ਇਨ ਜਾਪਾਨ’ ਦੀ ਭਰੋਸੇਯੋਗਤਾ ਦੀ ਤਰ੍ਹਾਂ ‘ਮੇਕ ਇਨ ਇੰਡੀਆ’ ਜ਼ੀਰੋ ਡਿਫ਼ੈਕਟ-ਜ਼ੀਰੋ ਇਫ਼ੈਕਟ ਮੰਤਰ ਨਾਲ ਵਾਤਾਵਰਣ ਮਿੱਤਰਤਾ ਅਤੇ ਵਿਸ਼ਵ ਪੱਧਰੀ ਉਤਪਾਦਾਂ ਲਈ ਵਚਨਬੱਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ