.jpg)
ਜੰਡਿਆਲਾ ਗੁਰੂ, 17 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਬਿਜਲੀ ਮੁਲਾਜ਼ਮ ਸਾਥੀ ਤਲਵਿੰਦਰ ਸਿੰਘ ਦੀ ਵਾਰ-ਵਾਰ ਕੀਤੀ ਜਾ ਰਹੀ ਬਦਲੀ ਦੇ ਵਿਰੋਧ ਵਿਚ ਅੱਜ ਪੀ.ਐਸ.ਪੀ.ਸੀ.ਐਲ. ਦੀ ਡਵੀਜ਼ਨ ਜੰਡਿਆਲਾ ਗੁਰੂ ਵਿਖੇ ਦਿਹਾਤੀ ਸਰਕਲ ਅੰਮ੍ਰਿਤਸਰ ਦਾ ਸਰਕਲ ਪੱਧਰ ਦਾ ਰੋਸ ਧਰਨਾ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਵਿਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ, ਪੈਨਸ਼ਨਰਜ਼ ਐਸੋਸੀਏਸ਼ਨ, ਸੰਯੁਕਤ ਕਿਸਾਨ ਮੋਰਚਾ, ਕੁਲ ਹਿੰਦ ਮਜ਼ਦੂਰ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਡੈਮੋਕਰੇਟਵ ਮੁਲਾਜ਼ਮ ਫਰੰਟ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਨਾਨ ਗਜ਼ਟਿਡ ਫਾਰੈਸਟ ਅਫਸਰ ਯੂਨੀਅਨ, ਪੈਰਾ-ਮੈਡੀਕਲ ਸਿਹਤ ਕਾਮੇ, ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਅਤੇ ਹੋਰ ਭਰਾਤਰੀ ਜਥੇਬੰਦੀਆ ਦੇ ਸਾਥ ਨਾਲ ਸਾਥੀ ਕੁਲਦੀਪ ਸਿੰਘ ਉਦੋਕੇ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਖਿਲਾਫ ਜੰਡਿਆਲਾ ਗੁਰੂ ਵਿਚ ਵਿਸ਼ਾਲ ਰੋਸ ਰੈਲੀ ਕਰਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ।