ਪਿੰਡ ਉੱਚਾ ਨਜ਼ਦੀਕ ਐਕਟਿਵਾ ਤੇ ਪਿਕਅਪ ਗੱਡੀ ਦੀ ਟੱਕਰ 'ਚ 2 ਬੱਚਿਆਂ ਦੀ ਮੌਤ
.jpg)
ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)-ਅੱਜ ਸ਼ਾਮ ਸਮੇਂ ਫੱਤੂਢੀਂਗਾ ਰੋਡ ਉਤੇ ਪਿੰਡ ਉੱਚਾ ਨਜ਼ਦੀਕ ਐਕਟਿਵਾ ਤੇ ਪਿਕਅਪ ਗੱਡੀ ਦੀ ਆਹਮੋ-ਸਾਹਮਣੇ ਟੱਕਰ ਵਿਚ 2 ਮਾਸੂਮ ਬੱਚਿਆਂ ਤੇ ਪਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਪਤਨੀ ਜ਼ਖਮੀ ਹੋ ਗਈ, ਜਿਸ ਦਾ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਜਾਰੀ ਹੈ। ਜ਼ੇਰੇ ਇਲਾਜ ਸੁਰਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਫੱਤੂਢੀਂਗਾ ਨੇ ਦੱਸਿਆ ਕਿ ਉਹ ਅੱਜ ਸ਼ਾਮ ਦੇ ਸਮੇਂ ਕਪੂਰਥਲਾ ਤੋਂ ਆਪਣੇ ਪਿੰਡ ਫੱਤੂਢੀਂਗਾ ਐਕਟਿਵਾ ਉਤੇ ਸਵਾਰ ਹੋ ਕੇ ਆਪਣੇ ਪਤੀ ਰਣਜੀਤ ਸਿੰਘ ਅਤੇ 2 ਬੱਚੇ ਗੋਰਾ (6) ਅਤੇ ਲੜਕੀ ਲਕਸ਼ਮੀ (5) ਨਾਲ ਆਪਣੇ ਪਿੰਡ ਜਾ ਰਹੇ ਸੀ ਜਦੋਂ ਉਹ ਪਿੰਡ ਉੱਚਾ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆਉਂਦੀ ਇਕ ਪਿਕਅਪ ਗੱਡੀ ਨਾਲ ਟੱਕਰ ਹੋ ਗਈ, ਜਿਸ ਵਿਚ ਉਹ ਸਾਰੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਅਮਰੀਕ ਸਿੰਘ, ਕਾਂਸਟੇਬਲ ਵਿਪਨ ਅਤੇ ਅਜੇ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਜਿਥੇ ਡਿਊਟੀ ਡਾਕਟਰ ਵਲੋਂ ਦੋਵਾਂ ਬੱਚਿਆਂ ਅਤੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਫੱਤੂਢੀਂਗਾ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।