JALANDHAR WEATHER

ਸੜਕ ਦੇ ਇਕ ਪਾਸੇ ਖੜੇ ਵਿਅਕਤੀ ਵਿਚ ਮਾਰਿਆ ਮੋਟਰਸਾਈਕਲ ਇਲਾਜ ਦੌਰਾਨ ਵਿਅਕਤੀ ਦੀ ਹੋਈ ਮੌਤ

ਗੁਰੂ ਹਰ ਸਹਾਇ, 16 ਜੂਨ (ਕਪਿਲ ਕੰਧਾਰੀ)-ਗੁਰੂ ਹਰ ਸਹਾਇ ਵਿਖੇ ਅੱਜ ਉਸ ਸਮੇਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਜਦ ਇਕ ਵਿਅਕਤੀ ਸੜਕ ਦੇ ਇਕ ਸਾਈਡ ਤੇ ਖੜਾ ਕਿਸੇ ਦੂਸਰੇ ਵਿਅਕਤੀ ਦੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਇਸ ਦੌਰਾਨ ਤੇਜ਼ ਰਫਤਾਰ ਦੇ ਨਾਲ ਆਏ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਸਿੱਧਾ ਉਸਦੇ ਵਿਚ ਮੋਟਰ ਸਾਈਕਲ ਦੀ ਟੱਕਰ ਮਾਰ ਦਿੱਤੀ ਟੱਕਰ ਇਨੀ ਜਬਰਦਸਤ ਸੀ ਕਿ ਸੜਕ ਦੇ ਇਕ ਪਾਸੇ ਖੜਾ ਵਿਅਕਤੀ ਬਲਵਿੰਦਰ ਕੁਮਾਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਉੱਥੇ ਉਸਦੇ ਨਾਲ ਖੜੇ ਉਸਦੇ ਰਿਸ਼ਤੇਦਾਰ ਵਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਗੁਰੂ ਹਰ ਸਹਾਇ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਿਆਂਦਾ ਗਿਆ। ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉੱਥੇ ਡਿਊਟੀ ਤੇ ਮਜੂਦ ਡਾਕਟਰਾਂ ਵਲੋਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ਼ ਵਿਖੇ ਰੈਫ਼ਰ ਕਰ ਦਿੱਤਾ ਗਿਆ ਅਤੇ ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ