
ਕਟਾਰੀਂਆਂ ,21 ਜੁਲਾਈ ( ਪ੍ਰੇਮੀ ਸੰਧਵਾਂ) - ਬੰਗਾ ਬਲਾਕ ਦੇ ਪਿੰਡ ਕਟਾਰੀਆਂ- ਲਾਦੀਆਂ ਵਿਚਕਾਰ ਕਰੇਟਾ ਕਾਰ ਤੇ ਪਲਟੀਨਾ ਮੋਟਰਸਾਈਕਲ ਦੀ ਆਪਸੀ ਹੋਈ ਭਿਆਨਕ ਟੱਕਰ ਚ ਪਿੰਡ ਲਾਦੀਆਂ ਦੇ ਇਕ ਵਿਅਕਤੀ ਹਰਜਿੰਦਰ ਸਿੰਘ ਦੀ ਘਟਨਾ ਸਥਾਨ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦ ਕਿ ਉਸ ਦੀ ਪਤਨੀ ਸਿਮਰਨ ਕੌਰ ਗੰਭੀਰ ਜ਼ਖ਼ਮੀ ਹੋ ਗਈ।ਐਸ. ਐਚ. ਓ. ਨੰਦ ਲਾਲ ਵਲੋਂ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।