ਸ਼ੰਭੂ ਬੈਰੀਅਰ 'ਤੇ ਕਿਸਾਨ ਦੀ ਹੋਈ ਅਚਾਨਕ ਮੌਤ

ਰਾਜਪੁਰਾ ,21 ਜੁਲਾਈ (ਰਣਜੀਤ ਸਿੰਘ) - ਸ਼ੰਭੂ ਬੈਰੀਅਰ 'ਤੇ ਅੱਜ ਕਿਸਾਨ ਆਗੂ ਹਰਜਿੰਦਰ ਸਿੰਘ ਉਮਰ ਕਰੀਬ 62 ਸਾਲ ਦੀ ਅਚਾਨਕ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਸ਼ੰਭੂ ਬੈਰੀਅਰ 'ਤੇ ਬਿਜਲੀ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਅੰਤਾਂ ਦੀ ਗਰਮੀ ਪੈ ਰਹੀ ਹੈ ਜਿਸ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਬੀਤੀ 13 ਫਰਵਰੀ ਤੋਂ ਮੋਰਚੇ ਦੇ ਡਟੇ ਹੋਏ ਹਨ । ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤੀ ਹੈ।