JALANDHAR WEATHER

ਸਰਹੱਦੀ ਖੇਤਰ ਚੋਂ ਬੀ.ਐਸ.ਐਫ. ਵਲੋਂ ਪਿਸਤੌਲ ਸਮੇਤ ਚੀਨ ਦਾ ਬਣਿਆ ਡਰੋਨ ਬਰਾਮਦ

 ਮਮਦੋਟ (ਫ਼ਿਰੋਜ਼ਪੁਰ), 22 ਜੂਨ (ਸੁਖਦੇਵ ਸਿੰਘ ਸੰਗਮ) - ਅੱਜ ਬੀ.ਐਸ.ਐਫ. ਦੀ 182 ਬਟਾਲੀਅਨ ਦੇ ਜਵਾਨਾਂ ਵਲੋਂ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚੋਂ ਤਲਾਸ਼ੀ ਦੌਰਾਨ ਚੀਨ ਦੇ ਬਣੇ ਡਰੋਨ ਸਮੇਤ ਇਕ ਪਿਸਤੌਲ ਬਰਾਮਦ ਕਰਨ ਦੀ ਜਾਣਕਾਰੀ ਮਿਲੀ ਹੈ । ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ 'ਤੇ ਤਾਇਨਾਤ ਜਵਾਨਾਂ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ ਜਵਾਨ ਚੌਕਸ ਹੋ ਗਏ ਅਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦਾ ਇਕ ਡਰੋਨ ਚੈੱਕ ਪੋਸਟ ਐਲ.ਐਸ. ਵਾਲਾ ਫਾਰਵਰਡ ਦੇ ਖੇਤਰ ਵਿਚ ਇਕ ਖੇਤ ਵਿਚ ਪਿਆ ਹੈ। ਸੂਚਨਾ ਮਿਲਣ 'ਤੇ ਸਿਪਾਹੀਆਂ ਅਤੇ ਅਧਿਕਾਰੀਆਂ ਨੇ ਤੁਰੰਤ ਉਕਤ ਸਥਾਨ 'ਤੇ ਜਾ ਕੇ ਤਲਾਸ਼ੀ ਲਈ ਤਾਂ ਉਥੇ ਇਕ ਛੋਟਾ ਡਰੋਨ ਮਿਲਿਆ, ਜਿਸ ਦੇ ਨਾਲ ਇਕ ਪਿਸਤੌਲ ਪੀਲੀ ਟੇਪ 'ਚ ਲਪੇਟਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਬਣਿਆ ਡੀ ਜੇ ਆਈ-3 ਕਲਾਸਿਕ ਹੈ, ਜਿਸ ਦਾ ਭਾਰ 850 ਗ੍ਰਾਮ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ