JALANDHAR WEATHER

ਨਾਹੀਦ ਨੈਂਨਸ਼ੀ ਬਣੇ ਅਲਬਰਟਾ ਐਨ.ਡੀ.ਪੀ. ਪਾਰਟੀ ਦੇ ਨਵੇਂ ਨੇਤਾ

ਕੈਲਗਰੀ, 23 ਜੂਨ (ਜਸਜੀਤ ਸਿੰਘ ਧਾਮੀ) - ਅਲਬਰਟਾ ਐਨ.ਡੀ.ਪੀ. ਪਾਰਟੀ ਦੇ ਨਾਹੀਦ ਨੈਂਨਸ਼ੀ ਨਵੇਂ ਨੇਤਾ ਬਣ ਗਏ ਹਨ। ਇਹ ਚੋਣ ਰੇਚਲ ਨੋਟਲੀ ਦੇ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ ਕਰਕੇ ਹੋਈ ਹੈ। ਨੈਂਨਸ਼ੀ ਸਿਟੀ ਆਫ ਕੈਲਗਰੀ ਵਿਚ ਤਿੰਨ ਵਾਰ ਮੇਅਰ ਵੀ ਰਹਿ ਚੁੱਕੇ ਹਨ। ਕੁੱਲ ਪਈਆ 72,930 ਵੋਟਾਂ ਵਿਚੋਂ 62,746 ਵੋਟਾਂ ਨਾਹੀਦ ਨੈਂਨਸ਼ੀ ਨੂੰ ਪਈਆ। ਇਸ ਦੇ ਮੁਕਾਬਲੇ ਵਿਚ ਖੜੇ 3 ਹੋਰ ਉਮੀਦਵਾਰਾਂ ਨੂੰ ਕੁੱਲ 10,184 ਵੋਟਾਂ ਪਈਆ। ਦੱਸਣਯੋਗ ਹੈ ਕਿ ਨਾਹੀਦ ਨੈਂਨਸ਼ੀ ਭਾਰੀ ਬਹੁਮਤ ਨਾਲ ਵੋਟਾਂ ਹਾਸਲ ਕਰਕੇ ਨੇਤਾ ਬਣ ਗਏ ਹਨ ਅਤੇ 2027 ਵਿਚ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਲੋ ਮੁੱਖ ਮੰਤਰੀ ਦੀ ਚੋਣ ਲੜਨਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ