ਵੀ. ਸਿਵਦਾਸਨ ਨੇ ‘ਸਿੱਖਸ ਫ਼ਾਰ ਜਸਟਿਸ’ ਵਲੋਂ ਧਮਕੀ ਭਰੇ ਕਾਲ ਮਿਲਣ ਸੰਬੰਧੀ ਰਾਜ ਸਭਾ ਪ੍ਰਧਾਨ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 22 ਜੁਲਾਈ- ਕੇਰਲਾ ਤੋਂ ਸੀ.ਪੀ.ਆਈ. (ਐਮ) ਦੇ ਰਾਜ ਸਭਾ ਮੈਂਬਰ ਵੀ. ਸਿਵਦਾਸਨ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ‘ਸਿੱਖਸ ਫ਼ਾਰ ਜਸਟਿਸ’ ਵਲੋਂ ਉਨ੍ਹਾਂ ਨੂੰ ਧਮਕੀ ਭਰੇ ਕਾਲ ਮਿਲਣ ਸੰਬੰਧੀ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੱਤਰ ਵਿਚ ਸੰਸਦ ਤੋਂ ਲੈ ਕੇ ਕਾਲ ਕਿਲ੍ਹੇ ਤੱਕ ਨੂੰ ਹਿਲਾ ਦੇਣ ਦੀ ਗੱਲ ਕਹੀ ਗਈ ਹੈ।