ਦੇਸ਼ ਨੂੰ ਜੋ ਗਰੰਟੀਆਂ ਦਿੱਤੀਆਂ, ਉਹ ਪੂਰੀਆਂ ਕਰਾਂਗੇ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 22 ਜੁਲਾਈ- ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਨੂੰ ਜੋ ਗਰੰਟੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਪੂਰਾ ਕਰਾਂਗੇ ਅਤੇ ਇਸ ਵਾਰ ਦਾ 5 ਸਾਲ ਦੇ ਕੰਮਾਂ ਦੀ ਦਿਸ਼ਾ ਤੈਅ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਅੰਮ੍ਰਿਤਕਾਲ ਦਾ ਅਹਿਮ ਬਜਟ ਹੈ ਅਤੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਵਾਲਾ ਬਜਟ ਪੇਸ਼ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਰਟੀ ਤੋਂ ਉਪਰ ਉਠ ਕੇ ਦੇਸ਼ ਲਈ ਕੰਮ ਕਰਨਾ ਹੋਵੇਗਾ ਅਤੇ ਆਪਸ ਵਿਚ ਲੜਣ ਦੀ ਬਜਾਏ ਦੇਸ਼ ਲਈ ਲੜਨਾ ਹੋਵੇਗਾ, ਕਿਉਂਕਿ ਦੇਸ਼ ਇਸ ਵਾਰ ਬਜਟ ਸੈਸ਼ਨ ਨੂੰ ਬਾਰੀਕੀ ਨਾਲ ਦੇਖ ਰਿਹਾ ਹੈ।