ਹਾਰਦਿਕ ਪੰਡਯਾ ਹਨ ਸਾਡੇ ਮਹੱਤਵਪੂਰਨ ਖ਼ਿਡਾਰੀ- ਅਜੀਤ ਅਗਰਕਰ

ਮੁੰਬਈ, 22 ਜੁਲਾਈ- ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਰਦਿਕ ਪੰਡਯਾ ਬਹੁਤ ਮਹੱਤਵਪੂਰਨ ਖਿਡਾਰੀ ਹਨ ਅਤੇ ਅਸੀਂ ਵਿਸ਼ਵ ਕੱਪ ’ਚ ਦੇਖਿਆ ਹੈ ਤੇ ਸਾਨੂੰ ਉਨ੍ਹਾਂ ਦੀ ਜ਼ਰੂਰਤ ਹੈ ਪਰ ਉਸ ਦੀ ਫਿਟਨੈੱਸ ਹੁਣ ਇਕ ਵੱਡੀ ਚੁਣੌਤੀ ਹੈ, ਪਰ ਅਸੀਂ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਅਜੇ ਵੀ ਸਾਡੀ ਟੀਮ ਦਾ ਹਿੱਸਾ ਹੈ। ਸੂਰਿਆ ਕੁਮਾਰ ਯਾਦਵ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਯਾਦਵ ਕੋਲ ਕਪਤਾਨ ਬਣਨ ਲਈ ਸਾਰੀਆਂ ਲੋੜੀਂਦੀਆਂ ਯੋਗਤਾਵਾਂ ਹਨ।