JALANDHAR WEATHER

ਸੁੱਤੇ ਪਏ ਵਿਅਕਤੀ ਦਾ ਭੇਦਭਰੀ ਹਾਲਤ ’ਚ ਕਤਲ

ਬੁਢਲਾਡਾ, 22 ਜੁਲਾਈ (ਸਵਰਨ ਸਿੰਘ ਰਾਹੀ)- ਇਥੋਂ ਦੇ ਨੇੜਲੇ ਪਿੰਡ ਫੁੱਲੂਵਾਲਾ ਡੋਗਰਾ ‘ਚ ਘਰ ਦੇ ਬਾਹਰ ਸੁੱਤੇ ਪਏ 56 ਸਾਲਾ ਵਿਅਕਤੀ ਦਾ ਭੇਦ ਭਰੀ ਹਾਲਤ ’ਚ ਕਤਲ ਹੋ ਜਾਣ ਦੀ ਖ਼ਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਰਤਕ ਲਾਭ ਸਿੰਘ ਪੁੱਤਰ ਸਾਧੂ ਸਿੰਘ, ਜੋ ਕਿ ਐਲ.ਆਈ.ਸੀ. ਦਫ਼ਤਰ ਜਗਰਾਓਂ ਵਿਖੇ ਬਤੌਰ ਕੈਸ਼ੀਅਰ ਸੇਵਾਵਾਂ ਨਿਭਾ ਰਿਹਾ ਸੀ, ਨੇ ਇਸੇ ਮਹੀਨੇ 31 ਜੁਲਾਈ ਨੂੰ ਸੇਵਾ ਮੁਕਤ ਹੋਣਾ ਸੀ, ਜਦ ਲੰਘੀ ਰਾਤ ਉਕਤ ਵਿਅਕਤੀ ਸੁੱਤਾ ਪਿਆ ਸੀ ਤਾਂ ਉਸ ਦਾ ਕਤਲ ਹੋ ਗਿਆ। ਇਸ ਬਾਰੇ ਪਤਾ ਲੱਗਣ ’ਤੇ ਐਸ.ਪੀ. ਮਾਨਸਾ ਮਨਮੋਹਨ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ ਔਲਖ, ਐਸ.ਐਚ.ਓ. ਸ਼ਹਿਰੀ ਬੁਢਲਾਡਾ ਭਗਵੰਤ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ ਹੋਏ ਸਨ, ਜਿਨ੍ਹਾਂ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ