ਬਿਹਾਰ: ਗੰਗਾ ਨਦੀ ਵਿਚ ਡੁੱਬੇ ਚਾਰ ਵਿਅਕਤੀ

ਭਾਗਲਪੁਰ (ਬਿਹਾਰ), 22 ਜੁਲਾਈ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿਚ ਅੱਜ ਗੰਗਾ ਨਦੀ ਵਿਚ ਨਹਾਉਂਦੇ ਸਮੇਂ 15 ਤੋਂ 20 ਸਾਲ ਦੀ ਉਮਰ ਦੇ ਚਾਰ ਵਿਅਕਤੀ ਡੁੱਬ ਗਏ। ਪੁਲਿਸ ਸੁਪਰਡੈਂਟ ਨੌਗਾਚੀਆ ਦੇ ਅਨੁਸਾਰ, ਮ੍ਰਿਤਕ ਨਯਾ ਟੋਲਾ ਪਿੰਡ ਦੇ ਰਹਿਣ ਵਾਲੇ ਸਨ, ਜਿੱਥੋਂ 11 ਲੋਕਾਂ ਦਾ ਇਕ ਸਮੂਹ ਇਸ਼ਨਾਨ ਕਰਨ ਲਈ ਨੇੜਲੇ ਘਾਟ ’ਤੇ ਪਹੁੰਚਿਆ ਸੀ, ਇਸ ਦੌਰਾਨ ਰਸਮੀ ਡੁਬਕੀ ਲਗਾਉਣ ਸਮੇਂ ਚਾਰ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਏ, ਜਦਕਿ 7 ਵਿਅਕਤੀ ਤੈਰ ਕੇ ਸੁਰੱਖ਼ਿਅਤ ਬਾਹਰ ਆ ਗਏ। ਰਾਜ ਆਫ਼ਤ ਰਾਹਤ ਬਲ ਦੇ ਗੋਤਾਖੋਰਾਂ ਵਲੋਂ ਚਾਰ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਐਸ.ਪੀ. ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।