JALANDHAR WEATHER

ਕ੍ਰੋਏਸ਼ੀਆ : ਕੇਅਰ ਹੋਮ 'ਚ ਹਮਲਾਵਰ ਵਲੋਂ 6 ਲੋਕਾਂ ਦੀ ਹੱਤਿਆ

ਜ਼ਗਰੇਬ, (ਕ੍ਰੋਏਸ਼ੀਆ) 22 ਜੁਲਾਈ-ਇਕ ਹਥਿਆਰਬੰਦ ਹਮਲਾਵਰ ਨੇ ਸੋਮਵਾਰ ਨੂੰ ਮੱਧ ਕ੍ਰੋਏਸ਼ੀਆ ਵਿਚ ਬਜ਼ੁਰਗਾਂ ਲਈ ਇਕ ਕੇਅਰ ਹੋਮ ਵਿਚ ਦਾਖਲ ਹੋ ਕੇ ਗੋਲੀਬਾਰੀ ਕੀਤੀ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ । ਪੁਲਿਸ ਮੁਖੀ ਨਿਕੋਲਾ ਮਿਲਿਨਾ ਨੇ ਕਿਹਾ ਕਿ ਪੰਜ ਲੋਕਾਂ ਦੀ ਤੁਰੰਤ ਮੌਤ ਹੋ ਗਈ, ਜਦੋਂਕਿ ਇਕ ਹੋਰ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ। ਉਸ ਨੇ ਕਿਹਾ ਕਿ ਸ਼ੱਕੀ ਮੌਕੇ ਤੋਂ ਭੱਜ ਗਿਆ ਪਰ ਪੁਲਿਸ ਨੇ ਜਲਦੀ ਹੀ ਉਸਨੂੰ ਦਾਰੂਵਰ ਕਸਬੇ ਵਿਚ ਇਕ ਕੈਫੇ ਵਿਚੋਂ ਫੜ੍ਹ ਲਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ