ਪਿੰਡ ਬੂਟਾਂ 'ਚ ਨਸ਼ਾ ਤਸਕਰ ਦੀ 1.14 ਕਰੋੜ ਦੀ ਜਾਇਦਾਦ ਫ੍ਰੀਜ਼

ਢਿੱਲਵਾ, 22 ਜੁਲਾਈ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ ) - ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਰਹਿਨੁਮਾਈ ਹੇਠ ਅਤੇ ਸਰਬਜੀਤ ਰਾਏ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਦੀਆਂ ਹਦਾਇਤਾਂ ਮੁਤਾਬਿਕ ਸੁਰਿੰਦਰ ਧੋਗੜੀ ਡੀ.ਐਸ.ਪੀ. ਭੁਲੱਥ ਅਤੇ ਮੁੱਖ ਅਫਸਰ ਥਾਣਾ ਸੁਭਾਨਪੁਰ ਵਲੋਂ ਨਸ਼ਾ ਤਸਕਰ ਗੁਜਰਾਲ ਸਿੰਘ ਜੋਗਾ, ਵਾਸੀ ਬੂਟਾਂ ਥਾਣਾ ਸੁਭਾਨਪੁਰ ਦੇ ਐਨ.. ਡੀ. ਪੀ. ਐਸ. ਤਹਿਤ ਵੱਖ-ਵੱਖ ਮੁਕਦਮਿਆ ਤਹਿਤ, ਉਸ ਦੀ ਜਾਇਦਾਦ ਅਧੀਨ ਦੁਕਾਨ ਦੀ ਕੀਮਤ 9,24,000 ਰੁਪਏ ,ਘਰ ਦੀ ਕੀਮਤ 91,58 000 ਰੁਪਏ ਅਤੇ ਵਹੀਕਲਾਂ ਦੀ ਕੀਮਤ 13,20, 000 ਰੁਪਏ ਹੈ ਨੂੰ ਫ੍ਰੀਜ਼ ਕੀਤਾ ਗਿਆ ਹੈ । ਇਸ ਜਾਇਦਾਦ ਦੀ ਕੁਲ ਕੀਮਤ 1.14 ਕਰੋੜ ਰੁਪਏ ਹੈ।