JALANDHAR WEATHER

ਆਹਮੋ-ਸਾਹਮਣੇ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ

ਹਠੂਰ, 27ਮਈ (ਜਸਵਿੰਦਰ ਸਿੰਘ ਛਿੰਦਾ)- ਬੀਤੀ ਰਾਤ ਪਿੰਡ ਦੇਹੜਕਾ ਤੇ ਮਾਣੂੰਕੇ ਵਿਚਾਰ ਦੋ ਮੋਟਰ ਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਦੋਵੇਂ ਨੌਜਵਾਨ ਆਪਣੇ ਮੋਟਰ ਸਾਈਕਲਾਂ 'ਤੇ ਆਪਣੇ-ਆਪਣੇ ਪਿੰਡਾਂ ਨੂੰ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਆਪਣੀ ਸਿੱਧੀ ਟੱਕਰ ਹੋ ਗਈ। ਮੌਕੇ 'ਤੇ ਐਂਬੂਲੈਂਸ ਆ ਗਈ ਸੀ ਅਤੇ ਜਗਰਾਉਂ ਹਸਪਤਾਲ ਲੈ ਗਏ ਸਨ। ਪਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਡੱਲਾ ਦੇ ਸਰਪੰਚ ਨਿਰਮਲ ਸਿੰਘ ਧੀਰਾ ਤੇ ਸਰਪੰਚ ਦਲਜੀਤ ਸਿੰਘ ਝੋਰੜਾਂ ਨੇ ਦੱਸਿਆ ਕੇ ਮਰਨ ਵਾਲੇ ਦੋਵੇਂ ਨੌਜਵਾਨ ਉਨ੍ਹਾਂ ਦੇ ਪਿੰਡ ਦੇ ਸਨ। ਜਿਸ ਵਿਚ ਇਕ ਨੌਜਵਾਨ ਪਿੰਡ ਡੱਲਾ ਦਾ ਪ੍ਰਮਿੰਦਰ ਸਿੰਘ ਪੁੱਤਰ ਸਾਧੂ ਸਿੰਘ (ਦਰਜ਼ੀ ਸਿੱਖ) ਉਮਰ 45 ਕੁ ਸਾਲ ਸੀ। ਜੋ ਵਿਆਹਿਆ ਹੋਇਆ ਸੀ ਅਤੇ ਉਸ ਦੇ ਇਕ ਲੜਕਾ ਹੈ। ਉਕਤ ਨੌਜਵਾਨ ਹੈਡੀਕੇਪਟ ਸੀ। ਇਹ ਨੌਜਵਾਨ ਪਿੰਡ ਮਾਣੂੰਕੇ ਤੋਂ ਆਪਣੇ ਪਿੰਡ ਡੱਲੇ ਨੂੰ ਜਾ ਰਿਹਾ ਸੀ। ਦੂਜਾ ਨੌਜਵਾਨ ਪਿੰਡ ਝੋਰੜਾਂ ਦਾ ਬੇਅੰਤ ਸਿੰਘ ਪੁੱਤਰ ਚਰਨ ਸਿੰਘ ਉਮਰ 28 ਕੁ ਸਾਲ ਸੀ। ਜੋ ਪਿੰਡ ਡੱਲਾ ਵਿਖੇ ਬਾਬਾ ਦਸੋਂਧਾ ਸਿੰਘ ਦੀ ਬਰਸੀ ਸੰਬੰਧੀ ਚੱਲ ਰਹੇ ਸਮਾਗਮਾਂ ਵਿਚ ਆਪਣੀ ਦੁਕਾਨ ਵਾਪਸ ਆਪਣੇ ਪਿੰਡ ਝੋਰੜਾਂ ਨੂੰ ਜਾ ਰਿਹਾ ਸੀ। ਦੋਵੇਂ ਨੌਜਵਾਨ ਪਿੰਡ ਮਾਣੂੰਕੇ ਤੇ ਦੇਹੜਕਾ ਵਿਚਕਾਰ ਆਪਸੀ ਟੱਕਰ ਦਾ ਸ਼ਿਕਾਰ ਹੋ ਗਏ। ਬੇਅੰਤ ਸਿੰਘ ਝੋਰੜਾਂ ਅਜੇ ਕੁਆਰਾ ਸੀ ਅਤੇ ਅੱਜ ਉਸ ਨੂੰ ਦੇਖਣ ਵਾਲਿਆਂ ਨੇ ਆਉਣਾ ਸੀ। ਇਹ ਦੁਰਘਟਨਾ ਕਿਵੇਂ ਹੋਈ ਇਸ ਦਾ ਅਜੇ ਕਾਰਨ ਪਤਾ ਨਹੀਂ ਲੱਗ ਸਕਿਆ,ਕਿਉਂਕਿ ਸੜਕ 18 ਫੁੱਟ ਚੌੜੀ ਅਤੇ ਨਵੀਂ ਬਣੀ ਹੋਈ ਹੈ। ਜਿਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕੇ ਰਸਤਾ ਖ਼ਰਾਬ ਜਾਂ ਭੀੜਾ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ