JALANDHAR WEATHER

ਲੁੱਟ ਖੋਹ ਦਾ ਬਹਾਨਾ ਬਣਾ ਕੇ ਕੰਪਨੀ ਦੇ ਪੈਸੇ ਹੜੱਪਣ ਵਾਲਾ ਕੰਪਨੀ ਅਧਿਕਾਰੀ ਚੜਿਆ ਪੁਲਿਸ ਦੇ ਹਵਾਲੇ, ਗਬਣ ਕੀਤੇ ਗਏ ਪੈਸੇ ਪੁਲਿਸ ਨੇ ਕੀਤੇ ਬਰਾਮਦ

ਸੰਗਤ ਮੰਡੀ, 16 ਜੂਨ ( ਦੀਪਕ ਸ਼ਰਮਾ )-ਸੰਗਤ ਮੰਡੀ ਅਧੀਨ ਬਠਿੰਡਾ ਬਾਦਲ ਰੋਡ ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਖੋਹ ਦਾ ਬਹਾਨਾ ਬਣਾ ਕੇ ਕੰਪਨੀ ਦੇ ਪੈਸੇ ਹੜੱਪਣ ਵਾਲਾ ਕੰਪਨੀ ਅਧਿਕਾਰੀ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ੍ਹ ਵਿਖੇ ਤਾਇਨਾਤ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਰਣਜੀਤ ਸਿੰਘ ਸਤਿਆਮ ਮਾਈਕਰੋ ਕੈਪੀਟਲ ਕੰਪਨੀ ਦੇ ਬਰਾਂਚ ਮੈਨੇਜਰ ਨੇ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਦੀ ਕੰਪਨੀ ਵਿਚ ਵਿਕਾਸ ਗਿੱਲ ਜੋ ਕਿ ਪਿੰਡਾਂ ਜਿਨ੍ਹਾਂ ਨੇ ਕੰਪਨੀ ਤੋਂ ਲੋਨ ਲਏ ਹੁੰਦੇ ਸਨ। ਉਨ੍ਹਾਂ ਦੀਆਂ ਕਿਸਤਾਂ ਦੀ ਵਸੂਲੀ ਕਰਨ ਦਾ ਕੰਮ ਕਰਦਾ ਹੈ ਅਤੇ ਜਦ ਵਿਕਾਸ ਗਿੱਲ ਪਿਛਲੇ ਦਿਨੀ ਲੋਨ ਲਏ ਗਏ ਕਿਸਤਾਂ ਦੀ ਵਸੂਲੀ ਕਰਕੇ ਆ ਰਿਹਾ ਸੀ ਤਾਂ ਉਸਦੇ ਦੱਸਣ ਮੁਤਾਬਕ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਲੋਨ ਦੀਆਂ ਕਿਸ਼ਤਾਂ ਦੀ ਇਕੱਠੀ ਕੀਤੀ ਗਈ 73000 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ ਗਈ ਹੇ। ਉਨਾਂ ਦੱਸਿਆ ਹੈ ਕਿ ਉਕਤ ਕੇਸ ਦੀ ਗੰਭੀਰਤਾ ਨਾਲ ਪੜਤਾਲ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਗਿੱਲ ਵਾਸੀ ਚੈਨੇਵਾਲਾ ਜ਼ਿਲ੍ਹਾ ਮਾਨਸਾ ਜਿਸ ਨੇ ਕਿ ਝੂਠੀ ਇਤਲਾਹ ਪੈਸੇ ਖੋਹਣ ਦੀ ਰੱਚ ਕੇ ਆਪ ਹੀ ਪੈਸੇ ਹੜੱਪ ਲਏ ਸਨ ਉਕਤ ਵਿਕਾਸ ਗਿੱਲ ਨੂੰ ਕਾਬੂ ਕਰਕੇ ਉਸਦੇ ਪਾਸੋਂ 53 ਹਜ਼ਾਰ ਦੋ ਸੋ ਰੁਪਏ ਦੀ ਗਵਨ ਕੀਤੀ ਗਈ ਨਗਦੀ ਵਸੂਲ ਕਰ ਲਈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ