ਅੱਜ 11 ਵਜੇ ਆਮ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ

ਨਵੀਂ ਦਿੱਲੀ, 23 ਜੁਲਾਈ- ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਅੱਜ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ 7ਵੀਂ ਵਾਰ ਬਜਟ ਪੇਸ਼ ਕਰ ਰਿਕਾਰਡ ਬਣਾਉਣਗੇ। ਵਿੱਤ ਮੰਤਰੀ 10 ਵਜੇ ਸੰਸਦ ਭਵਨ ਵਿਖੇ ਪੁੱਜਣਗੇ ਅਤੇ 11 ਵਜੇ ਬਜਟ ਲੋਕ ਸਭਾ ਵਿਚ ਪੇਸ਼ ਕੀਤਾ ਜਾਵੇਗਾ।