ਈ.ਪੀ.ਐਫ਼.ਓ. ਤਹਿਤ ਰੁਜ਼ਗਾਰ ’ਚ ਨੌਜਵਾਨਾਂ ਨੂੰ ਹੋਵੇਗਾ ਲਾਭ

ਨਵੀਂ ਦਿੱਲੀ, 23 ਜੁਲਾਈ- ਸਰਕਾਰ ਨੇ ਬਜਟ ਵਿਚ ਰੁਜ਼ਗਾਰ ਤੇ ਹੁਨਰ ਵਿਕਾਸ ਵਿਚ ਖ਼ਾਸ ਧਿਆਨ ਦਿੱਤਾ ਹੈ। ਇਸ ਤਹਿਤ ਪਹਿਲੀ ਵਾਰ ਰਸਮੀ ਖੇਤਰ ਵਿਚ ਨੌਕਰੀ ਸ਼ੁਰੂ ਕਰਨ ਵਾਲਿਆਂ ਨੂੰ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਇਹ ਤਨਖਾਹ ਸਿੱਧੇ ਲਾਭ ਤਬਾਦਲੇ ਰਾਹੀਂ ਤਿੰਨ ਕਿਸ਼ਤਾਂ ਵਿਚ ਜਾਰੀ ਕੀਤੀ ਜਾਵੇਗੀ। ਇਸ ਦੀ ਵੱਧ ਤੋਂ ਵੱਧ ਰਕਮ 15 ਹਜ਼ਾਰ ਰੁਪਏ ਹੋਵੇਗੀ। ਈ.ਪੀ.ਐਫ਼.ਓ. ਨਾਲ ਰਜਿਸਟਰਡ ਲੋਕਾਂ ਨੂੰ ਇਹ ਮਦਦ ਮਿਲੇਗੀ। ਯੋਗਤਾ ਸੀਮਾ 1 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ ਅਤੇ ਇਸ ਨਾਲ 2.10 ਕਰੋੜ ਨੌਜਵਾਨਾਂ ਨੂੰ ਫ਼ਾਇਦਾ ਹੋਵੇਗਾ।