JALANDHAR WEATHER

ਇਹ ਬਜਟ ਸਿਰਫ਼ ਸਰਕਾਰ ਦੀ ਕੁਰਸੀ ਬਚਾਉਣ ਲਈ ਹੈ- ਕਾਂਗਰਸ ਪ੍ਰਧਾਨ

ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਬਜਟ 2024-25 ਸੰਬੰਧੀ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਬਜਟ ਹੈ। ਇਹ ਸਿਰਫ਼ ਸਰਕਾਰ ਦੀ ਕੁਰਸੀ ਬਚਾਉਣ ਲਈ ਹੈ। ਉਨ੍ਹਾਂ ਅੱਗੇ ਕਿਹਾ ਕਿ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕੀਟਨਾਸ਼ਕਾਂ ’ਤੇ ਸਬਸਿਡੀ ਲਈ ਜੋ ਉਮੀਦਾਂ ਸਨ, ਉਹ ਪੂਰੀਆਂ ਨਹੀਂ ਹੋਈਆਂ, ਰੇਲਵੇ ’ਚ ਕਈ ਹਾਦਸੇ ਹੋ ਰਹੇ ਹਨ, ਪਰ ਰੇਲਵੇ ਟਰੈਕ ਦੇ ਸੁਧਾਰ ਜਾਂ ਯਾਤਰੀਆਂ ਦੀ ਸੁਰੱਖਿਆ ’ਤੇ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਬਜਟ ਸਿਰਫ਼ ਦੋ ਲੋਕਾਂ ਲਈ ਹੈ ਅਤੇ ਉਹ (ਭਾਜਪਾ ਸਰਕਾਰ) ਵਾਅਦੇ ਤਾਂ ਬਹੁਤ ਕਰਦੇ ਹਨ ਪਰ ਹੋਇਆ ਕੁਝ ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ