ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਇਕ ਬੱਚੇ ਦੀ ਮੌਤ
-recovered-recovered-recovered-recovered.jpg)
ਰਾਜਾਸਾਂਸੀ, 1 ਅਗਸਤ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਹਵਾਈ ਅੱਡਾ ਰੋਡ ਚੌਕ ਮੀਰਾਂਕੋਟ ਨੇੜੇ ਪਿੰਡ ਖੈਰਾਂਬਾਦ ਵਿਖੇ ਭਾਰੀ ਬਾਰਿਸ਼ ਹੋਣ ਕਾਰਨ ਇਕ ਗਰੀਬ ਵਿਅਕਤੀ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੇ 2 ਮਾਸੂਮ ਬੱਚੇ ਅਤੇ ਇਕ ਭਰਾ ਮਕਾਨ ਦੀ ਛੱਤ ਹੇਠਾਂ ਆ ਗਏ। ਬਚਾਅ ਵਾਸਤੇ ਆਂਢ-ਗੁਆਂਢ ਦੇ ਲੋਕਾਂ ਅਤੇ ਪਿੰਡ ਵਾਸੀਆਂ ਵਲੋਂ ਜੱਦੋ-ਜਹਿਦ ਕਰਕੇ ਛੱਤ ਦੇ ਮਲਬੇ ਥੱਲਿਓਂ ਇਕ ਨੌਜਵਾਨ ਤੇ 2 ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਇਕ ਨੌਜਵਾਨ ਅਤੇ ਇਕ ਬੱਚਾ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਦੂਜਾ ਬੱਚਾ ਗੁਰਫਤਹਿ ਸਿੰਘ (5 ਸਾਲ) ਦੀ ਮੌਤ ਹੋ ਗਈ।