ਰਿਸ਼ਵਤ ਦੇ ਦੋਸ਼ਾਂ ਤਹਿਤ ਮਹਿਲਾ ਏ.ਸੀ.ਪੀ. ਨੂੰ ਲਿਆ ਹਿਰਾਸਤ 'ਚ
-recovered-recovered-recovered-recovered.jpg)
ਲੁਧਿਆਣਾ, 1 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਦੇ ਦੋਸ਼ਾਂ ਤਹਿਤ ਇਕ ਮਹਿਲਾ ਏ.ਸੀ.ਪੀ. ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲ ਦੀ ਘੜੀ ਕੋਈ ਵੀ ਅਧਿਕਾਰੀ ਇਸ ਸੰਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ ਪਰ ਸੂਤਰਾਂ ਅਨੁਸਾਰ ਵਿਜੀਲੈਸ ਵਲੋਂ ਇਹ ਕਾਰਵਾਈ ਰਿਸ਼ਵਤ ਲੈਣ ਦੇ ਇਕ ਮਾਮਲੇ ਵਿਚ ਕੀਤੀ ਗਈ ਹੈ। ਇਸ ਦਾ ਖੁਲਾਸਾ ਕੁਝ ਦੇਰ ਬਾਅਦ ਕੀਤੇ ਜਾਣ ਦਾ ਕਿਹਾ ਜਾ ਰਿਹਾ ਹੈ।