ਸੀ.ਬੀ.ਆਈ. ਵਲੋਂ ਨੀਟ ਪੇਪਰ ਲੀਕ ਮਾਮਲੇ 'ਚ ਪਹਿਲੀ ਚਾਰਜਸ਼ੀਟ ਦਾਖ਼ਲ
-recovered-recovered-recovered-recovered.jpg)
ਨਵੀਂ ਦਿੱਲੀ, 1 ਅਗਸਤ-ਸੀ.ਬੀ.ਆਈ. ਵਲੋਂ ਨੀਟ (ਐਨ.ਈ.ਈ.ਟੀ.) ਪੇਪਰ ਲੀਕ ਮਾਮਲੇ 'ਚ ਆਪਣੀ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਵਿਚ ਨਿਤੀਸ਼ ਕੁਮਾਰ, ਅਮਿਤ ਆਨੰਦ, ਸਿਕੰਦਰ ਯਾਦਵੇਂਦੂ, ਆਸ਼ੂਤੋਸ਼ ਕੁਮਾਰ-1, ਰੋਸ਼ਨ ਕੁਮਾਰ, ਮਨੀਸ਼ ਪ੍ਰਕਾਸ਼, ਆਸ਼ੂਤੋਸ਼ ਕੁਮਾਰ-2, ਅਖਿਲੇਸ਼ ਕੁਮਾਰ, ਅਵਦੇਸ਼ ਕੁਮਾਰ, ਅਨੁਰਾਗ ਯਾਦਵ, ਅਭਿਸ਼ੇਕ ਕੁਮਾਰ, ਸ਼ਿਵਨੰਦਨ ਕੁਮਾਰ ਅਤੇ ਆਯੂਸ਼ ਰਾਜ ਨਾਮਕ 13 ਮੁਲਜ਼ਮਾਂ ਦੇ ਨਾਮ ਸ਼ਾਮਿਲ ਹਨ। ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਹੁਣ ਤੱਕ 40 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ 15 ਬਿਹਾਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਨ ਅਤੇ 58 ਥਾਵਾਂ ’ਤੇ ਤਲਾਸ਼ੀ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਨੇ ਇਹ ਜਾਣਕਾਰੀ ਦਿੱਤੀ।