ਅਮਰੀਕਾ : ਗੋਲੀਬਾਰੀ 'ਚ ਇਕ ਪੁਲਿਸ ਅਫਸਰ ਦੀ ਮੌਤ, ਹਮਲਾਵਰ ਢੇਰ
ਸੈਕਰਾਮੈਂਟੋ, ਕੈਲੀਫੋਰਨੀਆ (ਅਮਰੀਕਾ), 4 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੇਂਦਰੀ ਫਲੋਰਿਡਾ ਰਾਜ ਵਿਚ ਇਕ ਘਰ ਵਿਚ ਕੁਝ ਗੜਬੜ ਹੋਣ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਉਪਰ ਕੀਤੇ ਹਮਲੇ ਵਿਚ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਤੇ 2 ਜ਼ਖਮੀ ਹੋ ਗਏ। ਇਹ ਜਾਣਕਾਰੀ ਲੇਕ ਕਾਊਂਟੀ ਸ਼ੈਰਿਫ ਪੇਟੋਨ ਗ੍ਰਿਨੈਲ ਨੇ ਜਾਰੀ ਇਕ ਬਿਆਨ ਵਿਚ ਦਿੱਤੀ। ਦੋਵੇਂ ਹਮਲਾਵਰ ਵੀ ਪੁਲਿਸ ਨੇ ਢੇਰ ਕਰ ਦਿੱਤੇ।