ਪੈਰਿਸ ਉਲੰਪਿਕ : ਪਾਰੁਲ ਚੌਧਰੀ 3000 ਮੀਟਰ ਸਟੀਪਲਚੇਜ਼ ਕੁਆਲੀਫਿਕੇਸ਼ਨ ਰਾਊਂਡ 'ਚੋਂ ਹੋਈ ਬਾਹਰ
ਪੈਰਿਸ (ਫਰਾਂਸ), 4 ਅਗਸਤ-ਔਰਤਾਂ ਦੇ 3000 ਮੀਟਰ ਸਟੀਪਲਚੇਜ਼ ਈਵੈਂਟ ਵਿਚ ਪਾਰੁਲ ਚੌਧਰੀ ਦੀ ਇਕ ਚੰਗੀ ਕੋਸ਼ਿਸ਼ ਰਹੀ ਪਰ ਬਦਕਿਸਮਤੀ ਨਾਲ ਉਹ ਆਪਣੀ ਹੀਟ ਵਿਚ ਸਿਖਰਲੇ 5 ਤੋਂ ਬਾਹਰ ਰਹਿਣ ਤੋਂ ਬਾਅਦ ਫਾਈਨਲ ਵਿਚ ਥਾਂ ਨਹੀਂ ਬਣਾ ਸਕੀ। ਉਹ 9:23.39 ਦੇ ਸਮੇਂ ਨਾਲ 8ਵੇਂ ਸਥਾਨ 'ਤੇ ਰਹੀ।