JALANDHAR WEATHER

ਹੁਣ ਖ਼ੇਡ ਵਿਚ ਸੁਧਾਰ ਕਰਨ ਦਾ ਆ ਗਿਆ ਹੈ ਸਮਾਂ- ਨੀਰਜ ਚੋਪੜਾ

ਫ਼ਰਾਂਸ, 9 ਅਗਸਤ- ਪੈਰਿਸ ਉਲੰਪਿਕ 2024 ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਅਥਲੀਟ ਨੀਰਜ ਚੋਪੜਾ ਨੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਅਸੀਂ ਦੇਸ਼ ਲਈ ਤਗਮਾ ਜਿੱਤਦੇ ਹਾਂ ਤਾਂ ਖ਼ੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਖ਼ੇਡ ਵਿਚ ਸੁਧਾਰ ਕਰਨ ਦਾ ਸਮਾਂ ਆ ਗਿਆ ਹੈ ਤੇ ਅਸੀਂ ਬੈਠ ਕੇ ਇਸ ਸੰਬੰਧੀ ਚਰਚਾ ਕਰਾਂਗੇ ਤੇ ਆਪਣੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਾਂਗੇ। ਅਰਸ਼ਦ ਦੇ ਪ੍ਰਦਰਸ਼ਨ ’ਤੇ ਗੱਲ ਕਰਦਿਆਂ ਨੀਰਜ ਚੋਪੜਾ ਨੇ ਕਿਹਾ ਕਿ ਹਰ ਅਥਲੀਟ ਦਾ ਆਪਣਾ ਦਿਨ ਹੁੰਦਾ ਹੈ ਤੇ ਅੱਜ ਅਰਸ਼ਦ ਦਾ ਦਿਨ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਪਰ ਕੁਝ ਚੀਜ਼ਾਂ ’ਤੇ ਧਿਆਨ ਦੇਣ ਅਤੇ ਕੰਮ ਕਰਨ ਦੀ ਜ਼ਰੂਰਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ