JALANDHAR WEATHER

ਵਿਨੇਸ਼ ਫੋਗਾਟ ਦੀ ਅਪੀਲ ’ਤੇ ਸੀ.ਏ.ਐਸ. ਵਿਚ ਅੱਜ ਹੋ ਸਕਦੀ ਹੈ ਸੁਣਵਾਈ

ਫ਼ਰਾਂਸ, 9 ਅਗਸਤ- ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ’ਤੇ ਅੱਜ ਸੀ.ਏ.ਐਸ. ਵਿਚ ਸੁਣਵਾਈ ਹੋ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਣਵਾਈ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਹੋਣ ਦੀ ਸੰਭਾਵਨਾ ਹੈ, ਉਥੇ ਹੀ ਇਸ ਅਪੀਲ ’ਤੇ ਅੰਤਰਿਮ ਫ਼ੈਸਲਾ ਕਰੀਬ ਇਕ ਘੰਟੇ ਬਾਅਦ ਆ ਸਕਦਾ ਹੈ। ਬੀਤੇ ਦਿਨ ਖ਼ੇਡ ਅਦਾਲਤ ਨੇ ਮਹਿਲਾਵਾਂ ਦੀ 50 ਕਿੱਲੋ ਕੁਸ਼ਤੀ ਵਿਚ ਸਾਂਝੇ ਤੌਰ ’ਤੇ ਚਾਂਦੀ ਦੇ ਤਗਮੇ ਦੀ ਮੰਗ ਕਰਨ ਵਾਲੀ ਵਿਨੇਸ਼ ਫੋਗਾਟ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ। ਵਕੀਲ ਹਰੀਸ਼ ਸਾਲਵੇ ਵਿਨੇਸ਼ ਫੋਗਾਟ ਦੀ ਪੈਰਵੀ ਕਰਨਗੇ। ਉਨ੍ਹਾਂ ਨੂੰ ਭਾਰਤੀ ਉਲੰਪਿਕ ਸੰਘ ਵਲੋਂ ਫੋਗਾਟ ਦੀ ਪੈਰਵੀ ਕਰਨ ਲਈ ਨਿਯੁਕਤ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ