JALANDHAR WEATHER

ਆਈ.ਐਸ.ਆਈ.ਐਸ. ਮਾਡਿਊਲ ਦਾ ਅੱਤਵਾਦੀ ਰਿਜ਼ਵਾਨ ਅਲੀ ਗਿ੍ਫ਼ਤਾਰ

ਨਵੀਂ ਦਿੱਲੀ, 9 ਅਗਸਤ- ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿਚ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਆਈ.ਐਸ.ਆਈ.ਐਸ. ਮਾਡਿਊਲ ਦੇ ਅੱਤਵਾਦੀ ਰਿਜ਼ਵਾਨ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਦੇ ਦਰਿਆਗੰਜ ਦੇ ਵਸਨੀਕ ਰਿਜ਼ਵਾਨ ਦੇ ਸਿਰ ’ਤੇ 3 ਲੱਖ ਰੁਪਏ ਦਾ ਇਨਾਮ ਸੀ, ਜਿਸ ਦਾ ਐਲਾਨ ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਿਲ ਹੋਣ ’ਤੇ ਕੀਤਾ ਸੀ। ਪੁਲਿਸ ਅਨੁਸਾਰ ਅਲੀ ਆਈ.ਐਸ.ਆਈ.ਐਸ. ਦੇ ਪੁਣੇ ਮਾਡਿਊਲ ਦਾ ਹਿੱਸਾ ਹੈ ਅਤੇ ਫ਼ਰਾਰ ਸੀ। ਆਜ਼ਾਦੀ ਦਿਵਸ ਤੋਂ ਪਹਿਲਾਂ ਰਾਜਧਾਨੀ ਵਿਚ ਉਸ ਦੀ ਮੌਜੂਦਗੀ ਦੀ ਜਾਂਚ ਕੀਤੀ ਜਾ ਰਹੀ ਹੈ। ਐਨ.ਆਈ.ਏ. ਨੇ ਅੱਤਵਾਦੀ ਸੰਬੰਧਾਂ ਵਾਲੇ ਹੋਰ ਭਗੌੜੇ ਤੇ ਲੋੜੀਂਦੇ ਵਿਅਕਤੀਆਂ ਦੇ ਨਾਲ ਰਿਜ਼ਵਾਨ ਅਲੀ ਦੀ ਤਸਵੀਰ ਵੀ ਜਾਰੀ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ