JALANDHAR WEATHER

ਮਨੂ ਭਾਕਰ ਤੇ ਸਰਬਜੋਤ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 9 ਅਗਸਤ- ਉਲੰਪਿਕ ਵਿਚ ਦੋ ਤਗਮੇ ਜੇਤੂ ਮਨੂ ਭਾਕਰ ਅਤੇ ਸਰਬਜੋਤ ਸਿੰਘ ਚੰਡੀਗੜ੍ਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲੇ। ਇਸ ਤੋਂ ਬਾਅਦ ਗੱਲ ਕਰਦੇ ਹੋਏ ਮਨੂ ਭਾਕਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮਿਲ ਕੇ ਹਮੇਸ਼ਾ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਖ਼ੇਡ ਨੀਤੀਆਂ ਹਮੇਸ਼ਾ ਖ਼ਬਰਾਂ ’ਚ ਰਹਿੰਦੀਆਂ ਹਨ। ਹਰਿਆਣਾ ਅਜਿਹਾ ਰਾਜ ਹੈ, ਜਿਸ ਨੇ ਅਜਿਹੇ ਅਥਲੀਟ ਪੈਦਾ ਕੀਤੇ, ਜੋ ਦੇਸ਼ ਲਈ ਤਗਮੇ ਲੈ ਕੇ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਦੇ ਲੋਕ ਖ਼ੇਡਾਂ ਦਾ ਆਨੰਦ ਮਾਣਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ