ਪੈਰਿਸ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਦਿੱਲੀ ਪੁੱਜੀ ਪਹਿਲਵਾਨ ਅੰਤਿਮ ਪੰਘਾਲ
ਨਵੀਂ ਦਿੱਲੀ, 9 ਅਗਸਤ- ਪੈਰਿਸ ਉਲੰਪਿਕ 2024 ਵਿਚ ਭਾਗ ਲੈਣ ਤੋਂ ਬਾਅਦ ਪਹਿਲਵਾਨ ਅੰਤਿਮ ਪੰਘਾਲ ਦਿੱਲੀ ਹਵਾਈ ਅੱਡੇ ’ਤੇ ਪੁੱਜੀ। ਭਾਰਤੀ ਉਲੰਪਿਕ ਸੰਘ ਦੇ ਅਧਿਕਾਰੀਆਂ ਨੇ ਦੱਸਿਆ ਕਿ ਫ਼ਰੈਂਚ ਅਧਿਕਾਰੀਆਂ ਵਲੋਂ ਭਾਰਤੀ ਉਲੰਪਿਕ ਸੰਘ ਦੇ ਨੋਟਿਸ ਵਿਚ ਅਨੁਸ਼ਾਸਨੀ ਉਲੰਘਣਾ ਲਿਆਉਣ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਸਹਿਯੋਗੀ ਸਟਾਫ਼ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।