ਪ੍ਰਧਾਨ ਮੰਤਰੀ ਨੇ ਨੀਰਜ ਚੋਪੜਾ ਨੂੰ ਫ਼ੋਨ ਕਰ ਤਗਮਾ ਜਿੱਤਣ ’ਤੇ ਦਿੱਤੀ ਵਧਾਈ
ਨਵੀਂ ਦਿੱਲੀ, 9 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਨੀਰਜ ਕੋਲੋਂ ਉਸ ਦੇ ਲੱਗੀ ਸੱਟ ਦਾ ਵੀ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀ ਮਾਂ ਵਲੋਂ ਦਿਖਾਈ ਗਈ ਖ਼ੇਡ ਭਾਵਨਾ ਦੀ ਸ਼ਲਾਘਾ ਕੀਤੀ।