ਸੁਪਰੀਮ ਕੋਰਟ ਵਲੋਂ ਨੀਟ-ਪੀ.ਜੀ. 2024 ਨੂੰ ਮੁੜ ਤੈਅ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ
ਨਵੀਂ ਦਿੱਲੀ, 9 ਅਗਸਤ - ਸੁਪਰੀਮ ਕੋਰਟ ਨੇ ਪ੍ਰੀਖਿਆ ਕੇਂਦਰਾਂ ਦੀ ਵੰਡ ਨਾਲ ਜੁੜੇ ਮੁੱਦਿਆਂ ਦੇ ਕਾਰਨ ਨੀਟ-ਪੀ.ਜੀ. 2024 ਨੂੰ ਮੁੜ ਤੈਅ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਸੁਪਰੀਮ ਕੋਰਟ ਨੇ ਕਿਹਾ, "ਇਹ ਇਕ ਸੰਪੂਰਨ ਸੰਸਾਰ ਨਹੀਂ ਹੈ ਅਤੇ ਅਸੀਂ ਨਵੀਂ ਸਿੱਖਿਆ ਨੀਤੀ ਨਹੀਂ ਤਿਆਰ ਕਰ ਸਕਦੇ। ਪ੍ਰੀਖਿਆਵਾਂ ਨੂੰ ਮੁੜ ਤੈਅ ਕਰਕੇ ਇੰਨੇ ਸਾਰੇ ਉਮੀਦਵਾਰਾਂ ਦੇ ਕੈਰੀਅਰ ਨੂੰ ਖਤਰੇ ਵਿਚ ਨਹੀਂ ਪਾਇਆ ਜਾਵੇਗਾ"।