ਚੋਰਾਂ ਨੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ ,ਕਰੀਬ 5 ਲੱਖ ਦੀ ਕੀਤੀ ਚੋਰੀ
ਗੁਰੂ ਹਰ ਸਹਾਇ , 9 ਅਗਸਤ(ਕਪਿਲ ਕੰਧਾਰੀ) - ਗੁਰੂ ਹਰ ਸਹਾਇ ਹਲਕੇ ਵਿਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਅਜਿਹਾ ਹੋ ਰਿਹਾ ਹੈ , ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਬੀਤੀ ਰਾਤ ਚੋਰਾ ਵਲੋਂ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਜੀਵਾਂ ਅਰਾਈ ਵਿਚ ਬਣੇ ਗੁਰੂ ਨਾਨਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੰਪ ਦੇ ਅੰਦਰ ਦਰਾਜ ਵਿਚ ਪਏ ਕਰੀਬ 5 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪੰਪ ਦੇ ਮਾਲਕ ਸੋਹਣ ਲਾਲ ਅਤੇ ਅਮਰੀਕ ਕੰਬੋਜ ਨੇ ਇਸ ਚੋਰੀ ਸੰਬੰਧੀ ਥਾਣਾ ਗੁਰੂ ਹਰ ਸਹਾਇ ਦੀ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪੁਲਿਸ ਅਧਿਕਾਰੀਆਂ ਵਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।