ਕਮਿਸ਼ਨਰੇਟ ਪੁਲਿਸ ਨੇ ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਚਲਾਈ ਤਲਾਸ਼ੀ ਮੁਹਿੰਮ
ਜਲੰਧਰ,9 ਅਗਸਤ ( ਮਨਜੋਤ ਸਿੰਘ ) - 15 ਅਗਸਤ ਨੂੰ ਸੁਤੰਤਰਤਾ ਦਿਵਸ ਨੇੜੇ ਆ ਰਿਹਾ ਹੈ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੂਰੇ ਸ਼ਹਿਰ ਵਿਚ ਚੈਕਿੰਗ ਅਤੇ ਗਸ਼ਤ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। 15 ਅਗਸਤ ਦੀ ਤਿਆਰੀ ਵਿਚ ਕਮਿਸ਼ਨਰੇਟ ਪੁਲਿਸ ਨੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਲਈ ਸਥਾਨਕ ਖ਼ੁਫ਼ੀਆ ਏਜੰਸੀ ਨਾਲ ਤਾਲਮੇਲ ਕਰਕੇ ਇਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ । ਸਵਪਨ ਸ਼ਰਮਾ ਆਈ.ਪੀ.ਐਸ., ਪੁਲਿਸ ਕਮਿਸ਼ਨਰ, ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਦੀਪ ਕੁਮਾਰ ਸ਼ਰਮਾ ਪੀ.ਪੀ.ਐਸ., ਜੁਆਇੰਟ ਸੀ.ਪੀ.ਜਲੰਧਰ ਵਲੋਂ ਆਪ੍ਰੇਸ਼ਨ ਚਲਾਇਆ ਗਿਆ।