JALANDHAR WEATHER

ਲਾਵਾਰਸ ਪਈ ਟੁੱਟੀ ਸੜ੍ਹਕ ਦੀ ਸਥਾਨਕ ਲੋਕ ਖ਼ੁਦ ਕਰਵਾ ਰਹੇ ਨੇ ਮੁਰੰਮਤ

 ਮੰਡੀ ਘੁਬਾਇਆ, 11 ਅਗਸਤ (ਅਮਨ ਬਵੇਜਾ)- ਬੀਤੇ ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੌਂ ਮਿਆਦ ਪੁੱਗੇ ਟੋਲ ਪਲਾਜ਼ਿਆਂ ਨੂੰ ਬੰਦ ਕਰਕੇ ਬਹੁਤ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਅੱਜ ਉਹ ਹਾਈਵੇਅ ਲਾਵਾਰਸ ਹਾਲਾਤਾਂ 'ਚ ਥਾਂ ਥਾਂ ਤੋਂ ਟੁੱਟ ਰਹੇ ਹਨ ਤੇ ਕੋਈ ਵੀ ਸਾਰ ਲੈਣ ਵਾਲਾ ਨਹੀ ਹੈ। ਆਏ ਦਿਨ ਇਨ੍ਹਾਂ ਟੁੱਟੀਆਂ ਸੜ੍ਹਕਾਂ ਕਰਕੇ ਹਾਦਸੇ ਵਾਪਰ ਰਹੇ ਹਨ। ਬਸਤੀ ਬਾਬਾ ਸਰੂਪ ਦਾਸ ਦੇ ਵਾਸੀਆਂ ਨੇ ਦੱਸਿਆ ਕਿ ਸੜ੍ਹਕ ਟੁੱਟੀ ਹੋਣ ਕਰਕੇ ਪਿਛਲੇ ਦਿਨੀਂ ਇਸ ਹਾਈਵੇਅ ਵੱਡਾ ਹਾਦਸਾ ਵਾਪਰਿਆ ਸੀ ਅਤੇ ਕਾਰ ਅਤੇ ਬੱਸ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਇਸ ਦੇ ਚੱਲਦਿਆ ਉਨ੍ਹਾਂ ਵਲੋਂ ਆਪਣੀ ਜੇਬ ਦੇ ਵਿਚੋਂ ਪੈਸੇ ਖ਼ਰਚ ਕੇ ਸਰਕਾਰੀ ਸੜ੍ਹਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ