ਭਾਰੀ ਬਰਸਾਤ ਕਾਰਨ ਰੇਲਵੇ ਅੰਡਰ ਬ੍ਰਿਜਾਂ ਚ ਭਰਿਆ ਪਾਣੀ, ਲੋਕ ਹੋਏ ਪ੍ਰੇਸ਼ਾਨ
ਖਰੜ, 11 ਅਗਸਤ ( ਗੁਰਮੁਖ ਸਿੰਘ ਮਾਨ)- ਖਰੜ ਸ਼ਹਿਰ ਤੇ ਆਸ ਪਾਸ ਖੇਤਰਾਂ ਵਿਚ ਹੋਈ ਭਾਰੀ ਬਰਸਾਤ ਕਾਰਨ ਵਡਾਲਾ ਰੋਡ, ਰੰਧਾਵਾ ਰੋਡ 'ਤੇ ਆਵਾਜਾਈ ਲਈ ਬਣੇ ਹੋਏ ਰੇਲਵੇ ਅੰਡਰ ਬ੍ਰਿਜਾਂ ਵਿਚ ਬਰਸਾਤ ਦਾ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ।। ਦੋਵੇਂ ਰੇਲਵੇ ਅੰਡਰ ਬ੍ਰਿਜਾਂ ਵਿਚ ਦੋ ਪਹੀਆ ਵਾਹਨ ਚਾਲਕ ਵਿਚ ਹੀ ਫਸ ਗਏ। ਅੰਡਰ ਬ੍ਰਿਜਾਂ ਵਿਚ ਪਾਣੀ ਭਰਨ ਕਾਰਨ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਨੂੰ ਕਈ ਕਿਲੋਮੀਟਰ ਦੂਰ ਦਾ ਸਫ਼ਰ ਤੈਅ ਕਰਕੇ ਖਰੜ ਚੰਡੀਗੜ੍ਹ ਮੋਹਾਲੀ ਜਾਣਾ ਪਿਆ।
;
;
;
;
;
;
;
;