ਤਾਜ਼ਾ ਅਪਡੇਟ : ਕਾਜਵੇ ਚ ਜ਼ਿਆਦਾ ਪਾਣੀ ਆ ਜਾਣ ਕਾਰਨ ਰੁੜ੍ਹੀ ਇਨੋਵਾ, 10 ਮੌਤਾਂ
ਹੁਸ਼ਿਆਰਪੁਰ, 11 ਅਗਸਤ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੇਜੋਂ (ਮਾਹਿਲਪੁਰ) ਦੇ ਕਾਜਵੇ ’ਚ ਮੀਂਹ ਦੇ ਚੱਲਦਿਆਂ ਅਚਾਨਕ ਜ਼ਿਆਦਾ ਪਾਣੀ ਆਉਣ ਕਾਰਨ ਇਕ ਇਨੋਵਾ ਗੱਡੀ ਦੇ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਗੱਡੀ ’ਚ 11 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ 10 ਵਿਅਕਤੀ ਰੁੜ੍ਹ ਗਏ, ਜਦਕਿ 1 ਵਿਅਕਤੀ ਦੀਪਕ ਭਾਟੀਆ ਨੂੰ ਬਚਾਅ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵਲੋਂ ਸਥਾਨਕ ਲੋਕਾਂ ਦੀ ਮਦਦ ਨਾਲ 7 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਨਵਾਂਸ਼ਹਿਰ ਨੂੰ ਇਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਲਈ ਜਾ ਰਹੇ ਸਨ।