ਸ਼ਹੀਦ ਗੁਰਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ
ਦਿੜ੍ਹਬਾ ਮੰਡੀ, 11 ਅਗਸਤ (ਜਸਵੀਰ ਸਿੰਘ ਔਜਲਾ)-ਸਿੱਕਮ ਵਿਚ 19 ਪੰਜਾਬ ਰੈਜੀਮੈਂਟ ਵਿਚ ਡਿਊਟੀ ਸਮੇਂ ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਦੇ ਹੌਲਦਾਰ ਗੁਰਵੀਰ ਸਿੰਘ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਨੂੰ ਅੱਜ ਪਿੰਡ ਖਡਿਆਲ ਵਿਖੇ ਲਿਆਂਦਾ ਗਿਆ ਤੇ ਸ਼ਹੀਦ ਗੁਰਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ।