ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਧਮਾਕੇ ਨਾਲ 2 ਮਜ਼ਦੂਰਾਂ ਦੀ ਮੌਤ
ਵਿਰੂਧੁਨਗਰ (ਤਾਮਿਲਨਾਡੂ), 14 ਅਗਸਤ-ਇਸ ਦੱਖਣੀ ਜ਼ਿਲ੍ਹੇ ਵਿਚ ਸ਼੍ਰੀਵਿਲੀਪੁਥੁਰ ਨੇੜੇ ਮਾਇਆਥੇਵਨਪੱਟੀ ਪਿੰਡ ਵਿਚ ਬੁੱਧਵਾਰ ਨੂੰ ਇਕ ਲਾਇਸੈਂਸਸ਼ੁਦਾ ਪ੍ਰਾਈਵੇਟ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਵਿਚ 2 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਧਮਾਕਾ ਰਗੜ ਕਾਰਨ ਹੋਇਆ ਜਦੋਂ ਵਰਕਰ ਜੈਅੰਤੀ ਪਟਾਕਾ ਫੈਕਟਰੀ ਦੇ ਗੋਦਾਮ ਵਿਚ ਇਕ ਵੈਨ ਤੋਂ ਫੈਂਸੀ ਕਿਸਮ ਦੇ ਪਟਾਕੇ ਬਣਾਉਣ ਲਈ ਵਰਤੇ ਜਾਣ ਵਾਲੇ ਅਤਿ ਜਲਣਸ਼ੀਲ ਰਸਾਇਣਾਂ ਨੂੰ ਉਤਾਰ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪੁੱਲਕੁੱਟੀ (45) ਅਤੇ ਕਾਰਤਿਕ (35) ਵਜੋਂ ਹੋਈ ਹੈ।