JALANDHAR WEATHER

ਮਲਕੀਤ ਸਿੰਘ ਨੇ ਬੀ.ਡੀ.ਪੀ.ਓ. ਚੋਗਾਵਾਂ ਦਾ ਅਹੁਦਾ ਸੰਭਾਲਿਆ

ਚੋਗਾਵਾਂ, 14 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਬਲਾਕ ਚੋਗਾਵਾਂ ਦੇ ਨਵ-ਨਿਯੁਕਤ ਬੀ.ਡੀ.ਪੀ.ਓ. ਮਲਕੀਤ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਉਹ ਗੁਰਮੀਤ ਸਿੰਘ ਚਾਹਲ ਦੀ ਜਗ੍ਹਾ ਉਪਰ ਆਏ ਹਨ ਜਿਨ੍ਹਾਂ ਦਾ ਬੀਤੇ ਦਿਨੀਂ ਤਬਾਦਲਾ ਹੋ ਗਿਆ ਸੀ। ਇਸ ਮੌਕੇ ਨਵੇਂ ਆਏ ਬੀ.ਡੀ.ਪੀ.ਓ. ਦਾ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਵੀ.ਡੀ.ਓ. ਭੁਪਿੰਦਰ ਸਿੰਘ, ਡਾ. ਗੁਰਭੇਜ ਸਿੰਘ ਲੋਪੋਕੇ, ਪੰਚਾਇਤ ਅਫਸਰ ਸਾਹਿਬ ਸਿੰਘ, ਰਜਿੰਦਰ ਸਿੰਘ ਪੰਚਾਇਤ ਅਫਸਰ, ਸੈਕਟਰੀ ਕੁਲਵਿੰਦਰ ਸਿੰਘ ਤੇੜਾ, ਗੁਰਮੀਤ ਸਿੰਘ ਪੰਚਾਇਤ ਅਫਸਰ, ਦਲੇਰ ਚੇਲੇਕੇ, ਸੁੱਖ ਟਰੱਕਾਂ ਵਾਲਾ ਲੋਪੋਕੇ, ਮਿੰਟੂ ਡੱਲੇਕੇ ਸਮੇਤ ਸਮੂਹ ਸਟਾਫ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਸਨਮਾਨਿਤ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ