ਕਮਿਸ਼ਨਰੇਟ ਪੁਲਿਸ ਵਲੋਂ ਕੀਮਤੀ ਸਾਮਾਨ ਸਮੇਤ 4 ਕਾਬੂ

ਜਲੰਧਰ, 14 ਅਗਸਤ (ਮਨਜੋਤ ਸਿੰਘ)-ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿਚੋਂ ਕੀਮਤੀ ਸਾਮਾਨ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਭਵਨੀਤ ਥਿੰਦ ਪੁੱਤਰ ਮਨਮੋਹਨ ਸਿੰਘ ਥਿੰਦ ਵਾਸੀ ਐਚ.ਐਨ.222 ਰਣਜੀਤ ਇਨਕਲੇਵ ਕੈਂਟ ਰੋਡ ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਦਿਨ- ਦਿਹਾੜੇ ਉਸਦੇ ਘਰ ਦਾਖਲ ਹੋ ਕੇ ਕੀਮਤੀ ਘੜੀਆਂ, ਪੈਸੇ ਅਤੇ ਸੋਨੇ ਦੀਆਂ ਮੁੰਦਰੀਆਂ ਚੋਰੀ ਕਰਕੇ ਲੈ ਗਏ ਹਨ। ਸਵਪਨ ਸ਼ਰਮਾ ਨੇ ਕਿਹਾ ਕਿ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਗੁੱਡੂ ਪੁੱਤਰ ਸੂਰਜੀ ਵਾਸੀ ਪਲਾਟ ਨੰਬਰ 74-ਬੀ ਪ੍ਰੋਫੈਸਰ ਕਾਲੋਨੀ ਜਲੰਧਰ, ਅਰਜੁਨ ਪੁੱਤਰ ਰਜਿੰਦਰ ਵਾਸੀ ਕੋਠੀ ਨੰਬਰ 15 ਨੇੜੇ ਬਾਬਾ ਚਿਕਨ ਜੌਹਲ ਮਾਰਕੀਟ ਮਾਡਲ ਟਾਊਨ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੀਪਕ ਕੁਮਾਰ ਉਰਫ ਦੀਪਕ ਪੁੱਤਰ ਲਛਮੀ ਨਰਾਇਣ ਵਾਸੀ ਕੁੱਕੀ ਢਾਬ ਜਲੰਧਰ ਨੂੰ ਕਾਬੂ ਕੀਤਾ।