JALANDHAR WEATHER

ਸੁਧਾਰ-ਮੁੱਲਾਂਪੁਰ ਰੋਡ 'ਤੇ ਕਿਸਾਨ ਆਗੂ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

ਗੁਰੂਸਰ ਸੁਧਾਰ, 14 ਅਗਸਤ (ਜਗਪਾਲ ਸਿੰਘ ਸਿਵੀਆਂ)-ਆਜ਼ਾਦੀ ਦਿਹਾੜੇ ਮੌਕੇ ਜਿਥੇ ਪੁਲਿਸ ਵਲੋਂ ਪੈਦਲ ਫਲੈਗ ਮਾਰਚ ਕੱਢ ਕੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਅੱਜ ਦਿਨ-ਦਿਹਾੜੇ ਪਿੰਡ ਐਤੀਆਣਾ ਦੇ ਡਕੌਂਦਾ ਕਿਸਾਨ ਆਗੂ ਸੁਖਦੇਵ ਸਿੰਘ ਦੀ ਸੁਧਾਰ ਮੁੱਲਾਂਪੁਰ ਰੋਡ ਉਤੇ ਅਣਪਛਾਤੇ ਚੋਰ ਵਲੋਂ ਖਿੱਚ-ਧੂਹ ਕਰਦਿਆਂ ਖੀਸਾ ਪਾੜ ਕੇ 19,500 ਰੁਪਏ ਦੀ ਲੁੱਟ-ਖੋਹ ਕੀਤੀ ਗਈ। ਗੁਰੂਸਰ ਸੁਧਾਰ ਵਿਖੇ ਇਸ ਲੁੱਟ-ਖੋਹ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਐਤੀਆਣਾ ਨੇ ਆਖਿਆ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਵਾਜਾਈ ਵਾਲੇ ਰਾਜ ਮਾਰਗਾਂ ਉਤੇ ਲੋਕਾਂ ਨੂੰ ਬੇਖੌਫ ਹੋ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜਿਥੇ ਨਵੇਂ ਸੜਕੀ ਵ੍ਹੀਕਲਜ਼ ਕਾਨੂੰਨ ਦੀ ਦੁਹਾਈ ਪਾਉਂਦਿਆਂ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲੁੱਟ ਸੰਬੰਧੀ ਦਾਖਾ ਥਾਣੇ ਦਰਖਾਸਤ ਦਿੱਤੀ ਗਈ ਹੈ, ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਵਲੋਂ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸੁਰੱਖਿਆ ਯਕੀਨੀ ਨਹੀਂ ਬਣਾਈ ਗਈ ਤਾਂ ਆਉਂਦੇ ਦਿਨਾਂ 'ਚ ਡਕੌਂਦਾ ਯੂਨੀਅਨ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ