ਆਰ.ਜੀ. ਕਾਰ ਮੈਡੀਕਲ ਕਾਲਜ ਤੇ ਹਸਪਤਾਲ ਜਬਰ-ਜ਼ਨਾਹ, ਕਤਲ ਮਾਮਲੇ 'ਤੇ ਰਾਹੁਲ ਗਾਂਧੀ ਵਲੋਂ ਟਵੀਟ
ਨਵੀਂ ਦਿੱਲੀ, 14 ਅਗਸਤ-ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ-ਜ਼ਨਾਹ-ਕਤਲ ਮਾਮਲੇ ਉਤੇ ਲੋਕ ਸਭਾ ਐਲ.ਓ.ਪੀ. ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕੋਲਕਾਤਾ ਵਿਚ ਇਕ ਜੂਨੀਅਰ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਦੀ ਘਿਨਾਉਣੀ ਘਟਨਾ ਤੋਂ ਪੂਰਾ ਦੇਸ਼ ਸਦਮੇ ਵਿਚ ਹੈ। ਪੀੜਤ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਸਪਤਾਲ ਅਤੇ ਸਥਾਨਕ ਪ੍ਰਸ਼ਾਸਨ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜੇਕਰ ਮੈਡੀਕਲ ਕਾਲਜ ਵਰਗੀ ਜਗ੍ਹਾ 'ਤੇ ਡਾਕਟਰ ਸੁਰੱਖਿਅਤ ਨਹੀਂ ਹਨ ਤਾਂ ਮਾਪੇ ਆਪਣੀਆਂ ਬੇਟੀਆਂ ਨੂੰ ਪੜ੍ਹਾਈ ਲਈ ਬਾਹਰ ਕਿਵੇਂ ਭੇਜ ਸਕਦੇ ਹਨ, ਅਜਿਹੇ ਅਪਰਾਧਾਂ ਨੂੰ ਰੋਕਣ ਲਈ ਹਰ ਪਾਰਟੀ, ਸਮਾਜ ਦੇ ਹਰ ਵਰਗ ਨੂੰ ਹਾਥਰਸ ਤੋਂ ਉਨਾਓ ਅਤੇ ਕਠੂਆ ਤੋਂ ਕੋਲਕਾਤਾ ਤੱਕ ਲਗਾਤਾਰ ਵੱਧ ਰਹੀਆਂ ਘਟਨਾਵਾਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕਰਨਾ ਹੋਵੇਗਾ ਅਤੇ ਠੋਸ ਕਦਮ ਚੁੱਕਣੇ ਹੋਣਗੇ?