ਜਲੰਧਰ : ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਲਈ ਰੂਟ ਡਾਇਵਰਟ
ਜਲੰਧਰ, 14 ਅਗਸਤ (ਮਨਜੋਤ ਸਿੰਘ)-ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਤਹਿਤ ਰੂਟ ਡਾਇਵਰਟ ਕਰ ਦਿੱਤੇ ਗਏ ਹਨ। ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਮ ਵਾਹਨਾਂ ਲਈ ਸੀਮਤ ਪਹੁੰਚ ਹੈ। ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨੇੜੇ ਕੋਈ ਵੀ ਵਾਹਨ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ। ਸੁਤੰਤਰਤਾ ਦਿਵਸ ਦੀ ਤਿਆਰੀ ਵਜੋਂ ਮਿਤੀ 15-08-2024 ਲਈ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਰੂਟ ਡਾਇਵਰਜ਼ਨ ਲਾਗੂ ਕੀਤੇ ਹਨ। ਡਾਇਵਰਜ਼ਨ ਵਾਲੇ ਮੁੱਖ ਚੌਰਾਹਿਆਂ ਵਿਚ ਸਮਰਾ ਚੌਕ, ਗੀਤਾ ਮੰਦਿਰ ਚੌਕ, ਮਸੰਦ ਚੌਕ, ਰੈੱਡ ਕਰਾਸ ਮੋੜ, ਟੀ-ਪੁਆਇੰਟ ਖਾਲਸਾ ਸਕੂਲ ਅਤੇ ਪ੍ਰਤਾਪਪੁਰਾ ਮੋੜ ਆਦਿ ਸ਼ਾਮਿਲ ਹਨ।