ਰੂਸ 'ਚ ਭਾਰਤੀ ਦੂਤਾਵਾਸਾਂ ਵਲੋਂ ਆਪਣੇ ਨਾਗਰਿਕਾਂ ਨੂੰ ਅਹਿਮ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ, 14 ਅਗਸਤ-ਰੂਸ ਵਿਚ ਭਾਰਤੀ ਦੂਤਾਵਾਸ ਬ੍ਰਾਇੰਸਕ, ਬੇਲਗੋਰੋਡ ਅਤੇ ਕੁਰਸਕ ਖੇਤਰਾਂ ਵਿਚ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਾ ਹੈ। ਐਡਵਾਈਜ਼ਰੀ ਵਿਚ ਲਿਖਿਆ ਗਿਆ ਹੈ ਕਿ ਬ੍ਰਾਇੰਸਕ, ਬੇਲਗੋਰੋਡ ਅਤੇ ਕੁਰਸਕ ਖੇਤਰਾਂ ਵਿਚ ਹਾਲ ਹੀ ਵਿਚ ਹੋਈਆਂ ਸੁਰੱਖਿਆ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਅਤੇ ਅਸਥਾਈ ਤੌਰ 'ਤੇ ਇਨ੍ਹਾਂ ਖੇਤਰਾਂ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਹੈ।