ਗੋਵਿੰਦ ਮੋਹਨ ਨੂੰ ਗ੍ਰਹਿ ਮੰਤਰਾਲੇ 'ਚ ਵਿਸ਼ੇਸ਼ ਡਿਊਟੀ ਅਧਿਕਾਰੀ ਵਜੋਂ ਕੀਤਾ ਨਿਯੁਕਤ
ਨਵੀਂ ਦਿੱਲੀ, 14 ਅਗਸਤ-ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ ਨੂੰ ਗ੍ਰਹਿ ਮੰਤਰਾਲੇ ਵਿਚ ਵਿਸ਼ੇਸ਼ ਡਿਊਟੀ ਦੇ ਅਧਿਕਾਰੀ ਵਜੋਂ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਅਧਿਕਾਰੀ 22 ਅਗਸਤ, 2024 ਨੂੰ ਆਪਣਾ ਕਾਰਜਕਾਲ ਪੂਰਾ ਹੋਣ 'ਤੇ ਅਜੈ ਕੁਮਾਰ ਭੱਲਾ ਦੀ ਥਾਂ ਗ੍ਰਹਿ ਮੰਤਰਾਲੇ ਦੇ ਸਕੱਤਰ ਦਾ ਅਹੁਦਾ ਸੰਭਾਲੇਗਾ।