ਭਾਰਤ ਵਿਚ 28 ਦਿਨਾਂ ਵਿਚ ਕੋਵਿਡ ਦੇ 908 ਨਵੇਂ ਕੇਸ ਮਿਲੇ, ਦੋ ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ ,14 - ਕੇਂਦਰੀ ਸਿਹਤ ਮੰਤਰਾਲੇ ਦੇ ਕੋਵਿਡ ਡੈਸ਼ਬੋਰਡ ਦੇ ਅਨੁਸਾਰ, ਕਈ ਰਾਜਾਂ ਵਿਚ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਅਰੁਣਾਚਲ, ਅਸਾਮ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਮਹਾਰਾਸ਼ਟਰ, ਮੇਘਾਲਿਆ, ਰਾਜਸਥਾਨ ਅਤੇ ਪੱਛਮੀ ਬੰਗਾਲ ਵਿਚ ਸਕਾਰਾਤਮਕਤਾ ਦਰ 5 ਪ੍ਰਤੀਸ਼ਤ ਤੋਂ ਵੱਧ ਦੇਖੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਵਿਚ 28 ਦਿਨਾਂ ਵਿਚ ਕੋਵਿਡ ਦੇ 908 ਨਵੇਂ ਕੇਸ ਮਿਲੇ, ਦੋ ਮਰੀਜ਼ਾਂ ਦੀ ਮੌਤ ਹੋਈ ਹੈ।